ਅਲੈਕਸੀ ਦ ਤੋਕੂਵੀਲ | |
---|---|
ਜਨਮ | ਪੈਰਿਸ, ਫ਼ਰਾਂਸ | 29 ਜੁਲਾਈ 1805
ਮੌਤ | 16 ਅਪ੍ਰੈਲ 1859 ਕਾਨਜ, ਫ਼ਰਾਂਸ | (ਉਮਰ 53)
ਕਾਲ | 19th-century philosophy |
ਖੇਤਰ | Western philosophy |
ਸਕੂਲ | ਉਦਾਰਵਾਦ |
ਮੁੱਖ ਰੁਚੀਆਂ | ਇਤਿਹਾਸ, ਰਾਜਨੀਤਿਕ ਫ਼ਲਸਫ਼ਾ |
ਮੁੱਖ ਵਿਚਾਰ | Voluntary association, mutual liberty, soft despotism |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਅਲੈਕਸੀ-ਚਾਰਲਸ-ਹੈਨਰੀ ਕਲੇਰਲ ਦ ਤੋਕੂਵੀਲ (ਫ਼ਰਾਂਸੀਸੀ: ; 29 ਜੁਲਾਈ 1805 – 16 ਅਪਰੈਲ 1859) ਇੱਕ ਫ਼ਰਾਂਸੀਸੀ ਸਿਆਸੀ ਚਿੰਤਕ ਅਤੇ ਇਤਿਹਾਸਕਾਰ ਸੀ, ਜੋ ਆਪਣੀਆਂ ਪੁਸਤਕਾਂ ਅਮਰੀਕਾ (ਵਿੱਚ ਲੋਕਤੰਤਰ (ਦੋ ਜਿਲਦਾਂ ਵਿੱਚ ਛਪੀ: 1835 ਅਤੇ 1840) ਅਤੇ ਪੁਰਾਣੀ ਹਕੂਮਤ ਅਤੇ ਇਨਕਲਾਬ (1856) ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਵਿੱਚ ਉਸਨੇ ਵਿਅਕਤੀਆਂ ਦੇ ਬਿਹਤਰ ਹੋਏ ਜੀਵਨ ਪੱਧਰ ਅਤੇ ਸਮਾਜਿਕ ਹਾਲਾਤ ਬਾਰੇ ਅਤੇ ਨਾਲ ਹੀ ਪੱਛਮੀ ਸਮਾਜਾਂ ਵਿੱਚ ਮਾਰਕੀਟ ਨਾਲ ਉਹਨਾਂ ਦੇ ਰਿਸ਼ਤੇ ਦਾ ਵਿਸ਼ਲੇਸ਼ਣ ਕੀਤਾ। ਅਮਰੀਕਾ (ਵਿੱਚ ਲੋਕਤੰਤਰ ਯੂਨਾਈਟਡ ਸਟੇਟਸ ਵਿੱਚ ਤੋਕੂਵੀਲ ਦੀਆਂ ਯਾਤਰਾਵਾਂ ਦੇ ਬਾਅਦ ਪ੍ਰਕਾਸ਼ਿਤ ਕੀਤੀ ਗਈ ਸੀ, ਅਤੇ ਅੱਜ ਇਸਨੂੰ ਸਮਾਜ ਸਾਸ਼ਤਰ ਅਤੇ ਸਿਆਸੀ ਵਿਗਿਆਨ ਦਾ ਇੱਕ ਸ਼ੁਰੂਆਤੀ ਕੰਮ ਨੂੰ ਮੰਨਿਆ ਜਾਂਦਾ ਹੈ।